ਇਤਿਹਾਸ

            ਡੀ. ਏ. ਵੀ. ਕਾਲਜ, ਅੋਬਹਰ ਅਤੇ ਪੰਜਾਬੀ ਵਿਭਾਗ ਦਾ  ਨਿੱਘਾ ਸਾਥ ਸਾਢੇ ਪੰਜ ਦਹਾਕਿਆਂ ਦੇ ਵਿਸ਼ਾਲ ਸਮੇਂ ਵਿੱਚ ਫੈਲਿਆ ਹੋਇਆ ਹੈ। ਪੋਸਟ-ਗ੍ਰੈਜੂਏਟ ਪੰਜਾਬੀ ਵਿਭਾਗ 1987-88 'ਚ ਹੋਂਦ ਵਿੱਚ ਆਇਆ।  ਕਾਲਜ ਦੇ ਆਦਿ-ਸਮੇਂ ਤੋਂ ਲੈ ਕੇ ਸਮਕਾਲ ਤੱਕ, ਪੰਜਾਬੀ ਵਿਭਾਗ ਨੂੰ ਕਾਲਜ ਦਾ ਅਤਿ-ਮਹੱਤਵਪੂਰਨ ਅੰਗ ਤੇ ਇਮਾਨਦਾਰ ਸੱਚਾ ਸਾਥੀ ਹੋਣ ਦਾ ਮਾਣ ਹਾਸਲ ਹੈ। ਹਜ਼ਾਰਾਂ ਵਿਦਿਆਰਥੀਆਂ ਦੇ  ਦਰੋਣਚਾਰਿਆ- ਗੁਰੂਦੇਵ, ਪ੍ਰੋ. ਗੁਰਦਿਆਲ ਸਿੰਘ ਢਿੱਲੋਂ, ਨੂੰ ਇਸ ਵਿਭਾਗ ਤੇ ਪਹਿਲੇ ਮੁਖੀ ਹੋਣ ਦਾ ਮਾਣ ਹਾਸਿਲ ਹੈ। ਪ੍ਰੋ. ਢਿੱਲੋਂ ਤੋਂ ਬਾਅਦ ਡਾ. ਇਕਬਾਲ ਸਿੰਘ ਗੋਦਾਰਾ ਵਿਭਾਗ ਦੇ ਮੁਖੀ ਵਜੋਂ(ਲਗਭਗ ਉੱਨੀੰ ਸਾਲ) ਆਪਣੀ ਸਰਗਰਮ ਭੂਮਿਕਾ ਨਿਭਾ ਚੁੱਕੇ ਹਨ। ਪ੍ਰੋ. ਢਿੱਲੋਂ ਅਤੇ ਡਾ. ਗੋਦਾਰਾ ਜੀ ਦੇ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਪ੍ਰਤਿ ਸਤਿਕਾਰ ਤੇ ਤਾਰਕਿਕ ਮੋਹ ਸਦਕਾ ਇਹ ਵਿਭਾਗ ਇਲਾਕੇ 'ਚ ਹੀ ਨਹੀਂ, ਸਗੋਂ ਪੰਜਾਬ ਅਤੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿੱਚ ਆਪਣੀ ਅਕਾਦਮਿਕ ਪਹੁੰਚ ਸਦਕਾ ਮੱਹਤਵਪੂਰਨ ਸਥਾਨ ਬਣਾਉਣ ਵਿੱਚ ਕਾਮਯਾਬ ਰਿਹਾ ਹੈ।  ਇਹ-

‘ਮਾਣ ਸੁੱਚੇ ਇਸ਼ਕ ਦਾ ਹੈ,

ਹੁਨਰ ਦਾ ਦਾਅਵਾ ਨਹੀਂ'

ਪੰਜਾਬੀ ਵਿਭਾਗ

ਵਿਭਾਗੀ ਗਤੀਵਿਧੀਆਂ ਅਤੇ ਪ੍ਰਾਪਤੀਆਂ

ਸਾਲ (2020-21)

  1. ਔਨਲਾਈਨ ਕਵਿਤਾ ਉਚਾਰਨ ਮੁਕਾਬਲਾ (10-07-2020)

                   ਸ਼੍ਰੀ ਗੁਰੂ ਤੇਗ਼ ਬਹਾਦਰ ਜੀ 400 ਸਾਲਾ ਜਨਮ-ਸ਼ਤਾਬਦੀ ਨੂੰ ਸਮਰਪਿਤ ਔਨਲਾਈਨ ਕਵਿਤਾ ਉਚਾਰਨ ਮੁਕਾਬਲਾ ਮਿਤੀ 10-07-2020 ਨੂੰ ਕਰਵਾਇਆ ਗਿਆ। ਪ੍ਰੋ. ਗੁਰਤੇਜ ਸਿੰਘ ਕੋਹਾਰਵਾਲਾ (ਆਰ. ਐੱਸ. ਡੀ. ਕਾਲਜ ਫਿਰੋਜ਼ਪੁਰ), ਪ੍ਰੋ. ਰਿਸ਼ੀ ਹਿਰਦੇਪਾਲ ਸਿੰਘ( ਐੱਮ. ਆਰ. ਐੱਸ ਕਾਲਜ, ਮਲੋਟ) ਅਤੇ ਸ਼੍ਰੀ ਪ੍ਰਦੀਪ ਤਰਕਸ਼(ਦਿੱਲੀ) ਨੇ ਨਿਰਣਾਇਕ ਮੰਡਲ ਵਿੱਚ ਆਪਣੀ ਵੱਡਮੁੱਲੀ ਭੂਮਿਕਾ ਨਿਭਾਈ।

  1. ਔਨਲਾਈਨ ਪ੍ਰਸ਼ਨ-ਉੱਤਰ ਮੁਕਾਬਲਾ ਮਿਤੀ (22-07-2020)

                   ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਦੀ 400 ਸਾਲਾ ਜਨਮ-ਸ਼ਤਾਬਦੀ ਨੂੰ ਸਮਰਪਿਤ ਔਨਲਾਈਨ ਪ੍ਰਸ਼ਨੋਤਰੀ ਮੁਕਾਬਲਾ ਪੰਜਾਬੀ ਵਿਭਾਗ ਦੁਆਰਾ ਕਾਲਜ ਦੇ ਇਤਿਹਾਸ ਵਿਭਾਗ ਦੇ ਸਹਿਯੋਗ ਨਾਲ ਮਿਤੀ 22-07-2020 ਨੂੰ ਕਰਵਾਇਆ ਗਿਆ। ਇਸ ਨਿਵੇਕਲੇ ਕਿਸਮ ਦੇ ਮੁਕਾਬਲੇ ਲਈ ਵਿਦਿਆਰਥੀਆਂ ਨੇ ਭਰਪੂਰ ਉਤਸ਼ਾਹ ਵਿਖਾਇਆ।ਮੁਕਾਬਲੇ ਵਿੱਚ ਭਾਗ ਲੈਣ ਵਾਲੇ ਪ੍ਰਤੀਭਾਗੀਆਂ ਨੰ ਈ-ਪ੍ਰਮਾਣ ਪੱਤਰ ਪ੍ਰਦਾਨ ਕੀਤੇ ਗਏ। 

    

  1. 3. ਔਨਲਾਈਨ ਭਾਸ਼ਣ ਮੁਕਾਬਲਾ

                   ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਦੀ 400 ਸਾਲਾ ਜਨਮ-ਸ਼ਤਾਬਦੀ ਨੂੰ ਸਮਰਪਿਤ ਔਨਲਾਈਨ ਭਾਸ਼ਣ ਮੁਕਾਬਲਾ, ਪੰਜਾਬੀ ਵਿਭਾਗ ਦੁਆਰਾ ਕਾਲਜ ਦੇ ਅੰਗਰੇਜ਼ੀ ਵਿਭਾਗ ਦੇ ਸਹਿਯੋਗ ਨਾਲ ਮਿਤੀ 19-08-2020 ਨੂੰ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚੋਂ ਕਰੁਣਾ(ਬੀ.ਐੱਸ.ਸੀ. ਭਾਗ ਪਹਿਲਾ) ਨੇ ਪਹਿਲਾ ਸਥਾਨ, ਜਗਦੀਪ(ਬੀ.ਏ.ਭਾਗ ਤੀਜਾ) ਨੇ ਦਜਾ ਸਥਾਨ ਅਤੇ ਜੰਨਤ(ਬੀ.ਐੱਸ.ਸੀ.ਭਾਗ ਪਹਿਲਾ) ਨੇ ਤੀਜਾ ਸਥਾਨ ਅਤੇ ਜਾਨਵੀ(ਬੀ.ਬੀ.ਏ. ਭਾਗ ਪਹਿਲਾ) ਨੇ ਉਤਸ਼ਾਹ ਵਧਾੳ ਇਨਾਮ ਹਾਸਲ ਕੀਤਾ।  ਮੁਕਾਬਲੇ ਵਿੱਚ ਭਾਗ ਲੈਣ ਵਾਲੇ ਪ੍ਰਤੀਭਾਗੀਆਂ ਨੰ ਈ-ਪ੍ਰਮਾਣ ਪੱਤਰ ਪ੍ਰਦਾਨ ਕੀਤੇ ਗਏ।

 

  1. ਵੈਬੀਨਾਰ-‘ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਦਾ ਜੀਵਨ ਅਤੇ ਸਿਧਾਂਤ‘

                   ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਦੀ 400 ਸਾਲਾ ਜਨਮ-ਸ਼ਤਾਬਦੀ ਨੂੰ ਸਮਰਪਿਤ ‘ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਦਾ ਜੀਵਨ ਅਤੇ ਸਿਧਾਂਤ‘ ਵਿਸ਼ੇ ਉਤੇ ਵੈਬੀਨਾਰ, ਪੋਸਟ-ਗ੍ਰੈਜੂਏਟ ਪੰਜਾਬੀ ਵਿਭਾਗ ਦੁਆਰਾ ਕਾਲਜ ਦੇ ਪੋਸਟ-ਗ੍ਰੈਜਏਟ ਇਤਿਹਾਸ ਵਿਭਾਗ ਦੇ ਸਹਿਯੋਗ ਨਾਲ ਮਿਤੀ 29-08-2020 ਨੂੰ ਕਰਵਾਇਆ ਗਿਆ। ਇਹ ਵੈਬੀਨਾਰ ਗਗਲ-ਮੀਟ ਅਤੇ ਯੂ-ਟਿਯਬ ਲਾਈਵ ਰਾਹੀਂ ਕਰਵਾਇਆ ਗਿਆ।ਇਸ ਵੈਬੀਨਾਰ ਵਿੱਚ ਡਾ. ਮਨਦੀਪ ਸਿੰਘ(ਜ਼ੋਨ ਸਕੱਤਰ, ਅਬੋਹਰ ਅਤੇ ਸ਼੍ਰੀ ਗੰਗਾਨਗਰ ਜ਼ੋਨ, ਗੁਰ ਗੋਬਿੰਦ ਸਿੰਘ ਸਟਡੀ ਸਰਕਲ) ਨੇ ਮੁੱਖ ਵਕਤਾ ਵਜੋਂ ਸ਼ਮੂਲਿਅਤ ਕੀਤੀ। ਪ੍ਰੋ. ਗੁਰਰਾਜ ਸਿੰਘ ਚਹਿਲ ਜੀ ਨੇ ਮਾਹਿਰ ਵਕਤਾ ਅਤੇ ਹਾਜ਼ਰ ਪ੍ਰਤੀਭਾਗੀਆਂ ਦਾ ਸਵਾਗਤ ਕੀਤਾ। ਪ੍ਰੋ. ਸੋਨੰ ਕਪਿਲਾ(ਮੁਖੀ, ਇਤਿਹਾਸ ਵਿਭਾਗ) ਨੇ ਮਾਹਰ ਵਕਤਾ ਅਤੇ ਹਾਜ਼ਰ ਪ੍ਰਤੀਭਾਗੀਆਂ ਦਾ ਧੰਨਵਾਦ ਕਰਦਿਆਂ ਵੈਬੀਨਾਰ ਦੀ ਸਾਰਥਕਤਾ ਨੰ ਦ੍ਰਿੜ ਕਰਵਾਇਆ। ਇਸ ਵੈਬੀਨਾਰ ਵਿੱਚ ਵੱਖ-ਵੱਖ ਕਾਲਜਾਂ ਅਤੇ ਯਨੀਵਰਸਿਟੀਆਂ ਤੋਂ ਕੁਲ 309 ਪ੍ਰਤੀਭਾਗੀਆਂ ਨੇ ਸ਼ਮਲਿਅਤ ਕੀਤੀ। ਕਾਲਜ ਦੇ ਪ੍ਰਿੰਸੀਪਲ ਡਾ. ਆਰ.ਕੇ.ਮਹਾਜਨ(ਸੰਯੋਜਕ), ਪ੍ਰੋ. ਬੀ.ਐੱਸ.ਭੁੱਲਰ, ਮੁਖੀ ਪੰਜਾਬੀ ਵਿਭਾਗ(ਪ੍ਰਬੰਧਕੀ ਸਕੱਤਰ), ਪ੍ਰੋ. ਗੁਰਰਾਜ ਸਿੰਘ ਚਹਿਲ, ਡਾ. ਤਰਸੇਮ ਸ਼ਰਮਾ ਅਤੇ ਸੋਨੂੰ ਕਪਿਲਾ, ਮੁਖੀ, ਇਤਿਹਾਸ ਵਿਭਾਗ(ਪ੍ਰਬੰਧਕੀ ਕਮੇਟੀ) ਅਤੇ ਪ੍ਰੋ. ਸੰਦੀਪ ਅਗਰਵਾਲ(ਤਕਨੀਕੀ ਮਾਹਰ) ਦੇ ਰਪ ਵਿੱਚ ਇਸ ਵੈਬੀਨਾਰ ਦਾ ਹਿੱਸਾ ਰਹੇ।

  1. ਔਨਲਾਈਨ ਲੇਖ ਰਚਨਾ ਮੁਕਾਬਲਾ (05-11-2020)

                   ਸਕੱਤਰ, ਉੱਚ-ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 'ਪੰਜਾਬੀ ਹਫ਼ਤਾ' (ਪੰਜਾਬੀ ਭਾਸ਼ਾ ਅਤੇ ਸਭਿਆਚਾਰ ਨਾਲ ਸੰਬੰਧਤ)  ਮਨਾਉਣ ਸੰਬੰਧੀ ਔਨਲਾਈਨ ਲੇਖ ਰਚਨਾ ਮੁਕਾਬਲਾ ਪੰਜਾਬੀ ਵਿਭਾਗ ਦੁਆਰਾ ਮਿਤੀ 05-11-2020 ਨੂੰ ਕਰਵਾਇਆ ਗਿਆ। ਇਸ ਨਿਵੇਕਲੇ ਕਿਸਮ ਦੇ ਮੁਕਾਬਲੇ ਲਈ ਵਿਦਿਆਰਥੀਆਂ ਨੇ ਭਰਪੂਰ ਉਤਸ਼ਾਹ ਵਿਖਾਇਆ। ਇਸ ਮੁਕਾਬਲੇ ਵਿੱਚ ਜਸ਼ਨਪ੍ਰੀਤ ਕੌਰ(ਬੀ.ਐੱਸ.ਸੀ. ਭਾਗ ਪਹਿਲਾ) ਨੇ ਪਹਿਲਾ, ਪ੍ਰਿੰਕਾ(ਬੀ.ਐੱਸ.ਸੀ. ਭਾਗ ਤੀਜਾ) ਨੇ ਦੂਜਾ ਅਤੇ ਹਰਮਨਜੋਤ ਸਿੰਘ(ਬੀ.ਏ. ਭਾਗ ਦੂਜਾ) ਨੇ ਤੀਜਾ ਸਥਾਨ ਹਾਸਲ ਕੀਤਾ। ਅਮਨਦੀਪ ਕੌਰ(ਬੀ.ਐੱਸ.ਸੀ. ਭਾਗ ਦੂਜਾ), ਵਿਕਾਸ ਕੁਮਾਰ(ਬੀ.ਏ. ਭਾਗ ਪਹਿਲਾ) ਅਤੇ ਰਮਨਦੀਪ ਕੌਰ(ਬੀ.ਐੱਸ.ਸੀ. ਭਾਗ ਦੂਜਾ) ਨੇ ਉਤਸ਼ਾਹ ਵਧਾਊ ਇਨਾਮ ਹਾਸਲ ਕੀਤਾ। 

 

  1. ਔਨਲਾਈਨ ਕਵਿਤਾ ਉਚਾਰਨ ਮੁਕਾਬਲਾ (07-11-2020)

           ਸਕੱਤਰ, ਉੱਚ-ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ `ਪੰਜਾਬੀ ਹਫ਼ਤਾ` (ਪੰਜਾਬੀ ਭਾਸ਼ਾ ਅਤੇ ਸਭਿਆਚਾਰ ਨਾਲ ਸੰਬੰਧਤ)  ਮਨਾਉਣ ਸੰਬੰਧੀ ਔਨਲਾਈਨ ਕਵਿਤਾ ਉਚਾਰਨ ਮੁਕਾਬਲਾ ਪੰਜਾਬੀ ਵਿਭਾਗ ਦੁਆਰਾ ਮਿਤੀ 07-11-2020 ਨੂੰ ਕਰਵਾਇਆ ਗਿਆ। ਇਸ ਨਿਵੇਕਲੇ ਕਿਸਮ ਦੇ ਮੁਕਾਬਲੇ ਲਈ ਵਿਦਿਆਰਥੀਆਂ ਨੇ ਭਰਪੂਰ ਉਤਸ਼ਾਹ ਵਿਖਾਇਆ। ਇਸ ਮੁਕਾਬਲੇ ਵਿੱਚ ਕਰੁਣਾ (ਬੀ.ਐੱਸ.ਸੀ. ਭਾਗ ਦੂਜਾ) ਨੇ ਪਹਿਲਾ, ਜੰਨਤ(ਬੀ.ਐੱਸ.ਸੀ. ਭਾਗ ਦੂਜਾ) ਨੇ ਦੂਜਾ ਅਤੇ ਜਾਨਵੀ (ਬੀ.ਬੀ.ਏ. ਭਾਗ ਦੂਜਾ) ਨੇ ਤੀਜਾ ਸਥਾਨ ਹਾਸਲ ਕੀਤਾ। ਸੁਖਮਨ ਸਿੰਘ(ਬੀ.ਏ. ਭਾਗ ਤੀਜਾ) ਨੇ ਉਤਸ਼ਾਹ ਵਧਾਊ ਇਨਾਮ ਹਾਸਲ ਕੀਤਾ।

  1. ਵੈਬੀਨਾਰ-'ਇੱਕੀਵੀਂ ਸਦੀ ਅਤੇ ਪੰਜਾਬੀ ਭਾਸ਼ਾ:ਦਰਪੇਸ਼ ਚੁਣੌਤੀਆਂ'(09-11-2020)

                   ਪੰਜਾਬੀ ਵਿਭਾਗ ਦੁਆਰਾ 'ਪੰਜਾਬੀ ਹਫ਼ਤਾ' (ਪੰਜਾਬੀ ਭਾਸ਼ਾ ਅਤੇ ਸਭਿਆਚਾਰ ਨਾਲ ਸੰਬੰਧਤ)  ਮਨਾਉਣ ਸੰਬੰਧੀ 'ਇੱਕੀਵੀਂ ਸਦੀ ਅਤੇ ਪੰਜਾਬੀ ਭਾਸ਼ਾ:ਦਰਪੇਸ਼ ਚੁਣੌਤੀਆਂ' ਵਿਸ਼ੇ ਉੱਤੇ ਵੈਬੀਨਾਰ ਮਿਤੀ 09-11-2020 ਨੂੰ ਕਰਵਾਇਆ ਗਿਆ। ਇਸ ਵੈਬੀਨਾਰ ਵਿੱਚ ਪ੍ਰਮੁੱਖ ਵਕਤਾ ਦੇ ਰੂਪ ਵਿੱਚ ਡਾ. ਯੋਗਰਾਜ ਪ੍ਰੋਫੈਸਰ (ਪੰਜਾਬੀ ਅਧਿਐਨ ਸਕੂਲ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ) ਨੇ ਸਿ਼ਰਕਤ ਕੀਤੀ। ਡਾ. ਸਾਹਿਬ ਨੇ ਇਸ ਵਿਸ਼ੇ ਉੱਤੇ ਬੜੀ ਗੰਭੀਰਤਾ ਨਾਲ ਵਿਚਾਰ ਚਰਚਾ ਕਰਦਿਆਂ ਦੱਸਿਆ ਕਿ ਪੰਜਾਬੀ ਭਾਸ਼ਾ ਗਿਆਨ ਅਤੇ ਰੁਜ਼ਗਾਰ ਦੀ ਭਾਸ਼ਾ ਬਣਾਉਣਾ ਸਮੇਂ ਦੀ ਲੋੜ ਹੈ ਅਤੇ ਭਾਸ਼ਾ ਦੇ ਸ਼ਬਦ ਭੰਡਾਰ ਵਿੱਚ ਲਚਕੀਲਾਪਣ, ਭਾਸ਼ਾਈ ਸਮਰਥਾ ਲਈ ਲਾਜਮੀਂ ਹੈ। ਉਹਨਾਂ ਅਨੁਸਾਰ ਸਭਿਅਤਾ ਦੀ ਅਮੀਰੀ, ਭਾਸ਼ਾ ਦੀ ਅਮੀਰੀ ਸਦਕਾ ਹੀ ਸੰਭਵ ਹੈ। ਪ੍ਰੋ. ਗੁਰਰਾਜ ਸਿੰਘ ਚਹਿਲ ਨੇ ਮਾਹਿਰ ਵਕਤਾ ਦਾ ਸਵਾਗਤ ਅਤੇ ਸਰੋਤਿਆਂ ਨਾਲ ਜਾਣ-ਪਛਾਣ ਕਰਵਾਈ। ਅੰਤ ਡਾ. ਤਰਸੇਮ ਸ਼ਰਮਾ ਨੇ ਡਾ. ਯੋਗਰਾਜ ਜੀ ਅਤੇ ਸ਼ਾਮਿਲ ਹੋਏ ਪ੍ਰਤਿਭਾਗੀਆਂ ਦਾ ਧੰਨਵਾਦ ਕੀਤਾ। ਇਸ ਵੈਬੀਨਾਰ ਵਿੱਚ ਵੱਖ-ਵੱਖ ਯੂਨੀਵਰਸਿਟੀਆਂ, ਕਾਲਜਾਂ ਦੇ ਪ੍ਰੋਫੈਸਰ ਸਾਹਿਬਾਨ ਅਤੇ ਵਿਦਿਆਰਥੀਆਂ ਨੇ ਸਾਰਥਕ ਹਾਜ਼ਰੀ ਭਰੀ। ਇਹ ਵੈਬੀਨਾਰ ਪ੍ਰੋ. ਅਨੁਪਾਲ, ਪ੍ਰੋ.ਰਾਜਪਾਲ, ਪ੍ਰੋ. ਆਸ਼ੂਤੋਸ਼ ਅਤੇ ਪ੍ਰੋ. ਮਨਿੰਦਰ ਸਿੰਘ ਵਿਰਕ ਦੇ ਤਕਨੀਕੀ ਸਹਿਯੋਗ ਰਾਹੀਂ ਸੰਭਵ ਹੋਇਆ।   

 

  1. ਔਨਲਾਈਨ ਲੇਖ ਰਚਨਾ ਮੁਕਾਬਲਾ (05-02-2021)

ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਦੀ 400 ਸਾਲਾ ਜਨਮ-ਸ਼ਤਾਬਦੀ ਨੂੰ ਸਮਰਪਿਤ ਔਨਲਾਈਨ ਲੇਖ ਰਚਨਾ ਮੁਕਾਬਲਾ ਪੰਜਾਬੀ ਵਿਭਾਗ ਦੁਆਰਾ ਮਿਤੀ 05-02-2021 ਨੂੰ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਸੁਖਬੀਰ ਕੌਰ(ਐੱਮ.ਏ. ਭਾਗ ਪਹਿਲਾ) ਨੇ ਪਹਿਲਾ, ਗਾਇੱਤਰੀ(ਬੀ.ਕਾਮ. ਭਾਗ ਪਹਿਲਾ) ਨੇ ਦੂਜਾ ਅਤੇ ਕਰਿਸ਼ਮਾ(ਬੀ.ਕਾਮ. ਭਾਗ ਪਹਿਲਾ), ਲਵਪ੍ਰੀਤ ਸਿੰਘ(ਐੱਮ.ਏ. ਭਾਗ ਪਹਿਲਾ) ਨੇ ਤੀਜਾ ਸਥਾਨ ਹਾਸਲ ਕੀਤਾ।